Skip Navigation LinksCBE HomeNew to Canadaਪੰਜਾਬੀ (Punjabi)

New to Canada

New to Canada ਪੰਜਾਬੀ (Punjabi)

ਪੰਜਾਬੀ (Punjabi)

ਕੈਲਗਰੀ ਬੋਰਡ ਔਫ ਐਜੂਕੇਸ਼ਨ ਵਲੋਂ ਜੀ ਆਇਆਂ ਨੂੰ(Welcome to the Calgary Board of Education) 

ਕੈਲਗਰੀ ਬੋਰਡ ਔਫ ਐਜੂਕੇਸ਼ਨ ਇਕ ਵੰਨ ਸੁਵੰਨਾ ਅਤੇ ਸਭ ਨੂੰ ਸ਼ਾਮਲ ਕਰਨ ਵਾਲਾ ਸਕੂਲ ਬੋਰਡ ਹੈ ਜੋ ਕਿ ਹਰ ਸਾਲ ਸਾਰੇ ਸੱਭਿਆਚਾਰਾਂ ਅਤੇ ਭਾਸ਼ਾਵਾਂ ਵਾਲੇ ਵਿਦਿਆਰਥੀਆਂ ਅਤੇ ਪਰਿਵਾਰਾਂ ਦਾ ਸਾਡੇ ਸਕੂਲਾਂ ਵਿਚ ਸੁਆਗਤ ਕਰਦਾ ਹੈ ਤੁਹਾਡੇ ਬੱਚੇ ਦੀ ਪੜ੍ਹਾਈ ਅਤੇ ਸਫਲਤਾ ਸਾਡਾ ਸਭ ਤੋਂ ਪਹਿਲਾ ਟੀਚਾ ਹਨ  
ਗਵਾਂਢ ਵਿਚਲੇ ਸਕੂਲਾਂ ਤੋਂ ਲੈ ਕੇ, ਸੈਕਿੰਡ ਲੈਂਗੂਏਜ ਪ੍ਰੋਗਰਾਮ, ਕਲਾ-ਕੇਂਦਰਤ ਪੜ੍ਹਾਈ, ਉੱਚ ਪੱਧਰ ਦੇ ਸਿੱਖਿਆ ਪੋ੍ਰਗਰਾਮ ਅਤੇ ਟਰੈਡੀਸ਼ਨਲ ਲਰਨਿੰਗ ਸੈਂਟਰਜ਼ (ਟੀ.ਐੱਲ.ਸੀ.) ਤੱਕ, ਅਸੀਂ ਤੁਹਾਡੇ ਬੱਚੇ ਲਈ ਬਹਾਭਾਂਤੀ ਚੋਣਾਂ ਪੇਸ਼ ਕਰਦੇ ਹਾਂ ਸਾਡੇ ਅਧਿਆਪਕ, ਸਕੂਲ ਅਤੇ ਸਹਾਇਕ ਸਟਾਫ ਬਹੁਤ ਦੋਸਤਾਨਾ ਹਨ ਅਤੇ ਹਮੇਸ਼ਾ ਮਾਰਗਦਰਸ਼ਨ ਅਤੇ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨਸੀ.ਬੀ.. ਸਟਾਫ ਨੇ ਕੈਲਗਰੀ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨਾਲ ਵਧੀਆ ਸਬੰਧ ਸਥਾਪਤ ਕੀਤੇ ਹੋਏ ਹਨ ਅਤੇ ਉਹ ਪਰਿਵਾਰਾਂ ਦੀ ਕਮਿਊਨਿਟੀ ਵਿਚਲੀਆਂ ਬਹੁਭਾਂਤੀ ਸਹਾਇਤਾਵਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਵਿਚ ਮਦਦ ਕਰ ਸਕਦੇ ਹਨ 
ਅਸੀਂ ਤੁਹਾਨੂੰ ਸੀ.ਬੀ.. ਬਾਰੇ ਅਤੇ ਸਾਡੇ ਦੁਆਰਾ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਦਿੱਤੀ ਵਾਲੀ ਸਾਹਇਤਾ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸੱਦਾ ਦਿੰਦੇ ਹਾਂ
ਇਸ ਪੰਨੇ ਉੱਤੇ, ਅਸੀਂ ਸੀ.ਬੀ.. ਦੇ ਸਾਡੇ ਪਰਿਵਾਰਾਂ ਦੁਆਰਾ ਅਕਸਰ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਕੁਝ ਜਾਣਕਾਰੀ ਪ੍ਰਦਾਨ ਕੀਤੀ ਹੈ ਜਦੋਂ ਤੁਹਾਡੀ ਬੋਲੀ ਵਿਚ ਨਵੇਂ ਦਸਤਾਵੇਜ਼ ਉਪਲਬਧ ਹੋ ਜਾਣਗੇ ਤਾਂ ਅਸੀਂ ਉਨ੍ਹਾਂ ਨੂੰ ਇਥੇ ਪਾ ਦਿਆਂਗੇ ਅਸੀਂ ਜਾਣਦੇ ਹਾਂ ਕਿ ਇਹ ਦਸਤਾਵੇਜ਼ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਅਗਰ ਤੁਹਾਨੂੰ ਵਧੇਰੇ ਜਾਣਕਾਰੀ ਦੀ ਲੋੜ ਹੈ ਤਾਂ ਆਪਣੇ ਸਕੂਲ ਨਾਲ ਸੰਪਰਕ ਕਰ ਕੇ ਦੋਭਾਸ਼ੀਏ (ਇੰਟਰਪਰੇਟਰ) ਦੀਆਂ ਸੇਵਾਵਾਂ ਹਾਸਲ ਕਰੋ ਜਾਂ cldcommunication@cbe.ab.ca 'ਤੇ ਤੁਹਾਡੀ ਪਸੰਦ ਦੀ ਬੋਲੀ ਵਿਚ ਸਾਨੂੰ ਈਮੇਲ ਕਰੋ
 ਧੰਨਵਾਦ 

  
Last modified: 7/11/2019 2:44 PM
Website feedback: Webmaster
^